✨ ਤ੍ਰਿਪਤੀ ਡਿਮਰੀ ਦੇ ਐਥਨਿਕ ਲੁੱਕ ਨੇ ਜਿੱਤਿਆ ਫੈਨਜ਼ ਦਾ ਦਿਲ, ਸਾਦਗੀ ਤੇ ਸਮਰ ਵਾਈਬਜ਼ ਨੇ ਸੋਸ਼ਲ ਮੀਡੀਆ ‘ਤੇ ਮਚਾਈ ਧੂਮ 🌿💛
✨ ਬਾਲੀਵੁੱਡ ਅਦਾਕਾਰਾ Triptii Dimri ਇੱਕ ਵਾਰ ਫਿਰ ਆਪਣੇ ਸਾਦਗੀ ਭਰੇ ਐਥਨਿਕ ਲੁੱਕ ਨਾਲ ਸੋਸ਼ਲ ਮੀਡੀਆ ‘ਤੇ ਛਾ ਗਈ ਹੈ। ਆਪਣੀ ਆਉਣ ਵਾਲੀ ਡਾਰਕ ਕਾਮੇਡੀ ਫ਼ਿਲਮ Maa Behan ਦੇ ਪ੍ਰਮੋਸ਼ਨ ਦੌਰਾਨ ਤ੍ਰਿਪਤੀ ਨੇ ਇੰਸਟਾਗ੍ਰਾਮ ‘ਤੇ ਕੁਝ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਨੇ ਫੈਨਜ਼ ਦਾ ਦਿਲ ਜਿੱਤ ਲਿਆ। 💛🌿
ਗਾਰਡਨ ਵਿੱਚ ਕਲਿਕ ਹੋਈਆਂ ਇਨ੍ਹਾਂ ਤਸਵੀਰਾਂ ਵਿੱਚ ਤ੍ਰਿਪਤੀ ਯੈਲੋ ਅਤੇ ਗ੍ਰੀਨ ਫ਼ਲੋਰਲ ਪ੍ਰਿੰਟ ਵਾਲੇ ਸੂਟ ਵਿੱਚ ਨਜ਼ਰ ਆ ਰਹੀ ਹੈ। ਹਲਕੇ ਗ੍ਰੀਨ ਦੁਪੱਟੇ, ਵੱਡੇ ਝੁਮਕਿਆਂ ਅਤੇ ਸਟਾਈਲਿਸ਼ ਬ੍ਰੇਸਲੈਟਸ ਨੇ ਉਸਦੇ ਲੁੱਕ ਨੂੰ ਹੋਰ ਵੀ ਐਲੀਗੈਂਟ ਬਣਾ ਦਿੱਤਾ। ਸੌਫਟ ਵੇਵਜ਼ ਵਾਲੇ ਖੁੱਲ੍ਹੇ ਵਾਲ ਅਤੇ ਨਿਊਡ ਮੇਕਅਪ ਨਾਲ ਉਸਦਾ ਸਮਰ ਵਾਈਬਜ਼ ਭਰਿਆ ਦੇਸੀ ਅੰਦਾਜ਼ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ। ✨
ਤਸਵੀਰਾਂ ਸ਼ੇਅਰ ਕਰਦੇ ਹੋਏ ਤ੍ਰਿਪਤੀ ਨੇ ਮਜ਼ੇਦਾਰ ਕੈਪਸ਼ਨ ਲਿਖਿਆ— “ਅੱਜ ਆਪਣੇ ਪੌਧਿਆਂ ਨਾਲ ਟਵਿਨਿੰਗ ਕਰ ਰਹੀ ਹਾਂ।” 🌱 ਫੈਨਜ਼ ਵੀ ਉਸਦੀ ਕੁਦਰਤੀ ਖੂਬਸੂਰਤੀ ਅਤੇ ਸਿੰਪਲ ਲੁੱਕ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ।





