ਸੰਗਰੂਰ ਦੀ ਅਨੁਸ਼ਾ ਜੈਨ ਨੇ UPSC ‘ਚ ਹਾਸਲ ਕੀਤਾ 251ਵਾਂ ਆਲ ਇੰਡੀਆ ਰੈਂਕ, ਸ਼ਹਿਰ ਪਹੁੰਚਣ ‘ਤੇ ਢੋਲ ਨਾਲ ਭਰਵਾਂ ਸਵਾਗਤ

PUNJAB

ਸੰਗਰੂਰ ਦੀ ਅਨੁਸ਼ਾ ਜੈਨ ਨੇ UPSC ‘ਚ ਹਾਸਲ ਕੀਤਾ 251ਵਾਂ ਆਲ ਇੰਡੀਆ ਰੈਂਕ, ਸ਼ਹਿਰ ਪਹੁੰਚਣ ‘ਤੇ ਢੋਲ ਨਾਲ ਭਰਵਾਂ ਸਵਾਗਤ

ਸੰਗਰੂਰ ਜ਼ਿਲ੍ਹੇ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਅਨੁਸ਼ਾ ਜੈਨ ਨੇ UPSC ਦੀ ਪ੍ਰੀਖਿਆ ਵਿੱਚ ਆਲ ਇੰਡੀਆ 251ਵਾਂ ਰੈਂਕ ਹਾਸਲ ਕਰਕੇ ਆਪਣੇ ਪਰਿਵਾਰ ਅਤੇ ਪੂਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ, ਸੰਗਰੂਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।

ਅਨੁਸ਼ਾ ਜੈਨ ਦੇ ਸੰਗਰੂਰ ਪਹੁੰਚਣ ‘ਤੇ ਲੋਕਾਂ ਵੱਲੋਂ ਢੋਲ ਵਜਾ ਕੇ ਅਤੇ ਫੁੱਲਾਂ ਦੇ ਹਾਰ ਪਾ ਕੇ ਉਸ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ‘ਤੇ ਪੂਰੇ ਪਰਿਵਾਰ ਵਿੱਚ ਵਿਆਹ ਵਰਗਾ ਮਾਹੌਲ ਬਣ ਗਿਆ ਅਤੇ ਲੋਕ ਲਗਾਤਾਰ ਵਧਾਈਆਂ ਦੇਣ ਲਈ ਪਹੁੰਚ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਅਨੁਸ਼ਾ ਜੈਨ ਦਾ ਵਿਆਹ ਕਰੀਬ ਚਾਰ ਮਹੀਨੇ ਪਹਿਲਾਂ ਹੀ ਹੋਇਆ ਸੀ। ਵਿਆਹ ਤੋਂ ਪਹਿਲਾਂ ਉਹ UPSC ਦੀ ਤਿਆਰੀ ਕਰ ਰਹੀ ਸੀ ਅਤੇ ਵਿਆਹ ਤੋਂ ਬਾਅਦ ਵੀ ਉਸ ਨੇ ਆਪਣੀ ਮਿਹਨਤ ਜਾਰੀ ਰੱਖੀ। ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਵੀ ਉਸ ਦੇ ਪਤੀ ਅਤੇ ਪਰਿਵਾਰ ਨੇ ਉਸ ਨੂੰ ਪੂਰਾ ਸਹਿਯੋਗ ਦਿੱਤਾ।

ਅਨੁਸ਼ਾ ਜੈਨ ਦੇ ਪਤੀ ਪੇਸ਼ੇ ਤੋਂ ਵਕੀਲ ਹਨ ਅਤੇ ਉਹ ਆਪਣੀ ਪਤਨੀ ਦੀ ਇਸ ਸਫਲਤਾ ਤੋਂ ਬਹੁਤ ਖੁਸ਼ ਹਨ। ਅਨੁਸ਼ਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਸ ਦੀ ਕਾਮਯਾਬੀ ਦੇ ਪਿੱਛੇ ਉਸ ਦੇ ਮਾਤਾ-ਪਿਤਾ ਅਤੇ ਸਹੁਰਾ ਪਰਿਵਾਰ ਦੋਹਾਂ ਦਾ ਵੱਡਾ ਯੋਗਦਾਨ ਹੈ।

ਉਸ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਨੂੰ ਹਮੇਸ਼ਾਂ UPSC ਦੀ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ। ਪਿਤਾ ਦਾ ਵਿਸ਼ਵਾਸ ਅਤੇ ਪਰਿਵਾਰ ਦੀ ਹੌਸਲਾ ਅਫਜ਼ਾਈ ਉਸ ਲਈ ਸਭ ਤੋਂ ਵੱਡੀ ਤਾਕਤ ਬਣੀ।

ਅਨੁਸ਼ਾ ਦੀ ਇਸ ਸਫਲਤਾ ਨਾਲ ਸੰਗਰੂਰ ਦੇ ਨੌਜਵਾਨਾਂ ਵਿੱਚ ਵੀ ਇੱਕ ਨਵੀਂ ਉਮੀਦ ਜਗੀ ਹੈ। ਲੋਕਾਂ ਦਾ ਕਹਿਣਾ ਹੈ ਕਿ ਅਨੁਸ਼ਾ ਜੈਨ ਦੀ ਕਹਾਣੀ ਉਹਨਾਂ ਨੌਜਵਾਨਾਂ ਲਈ ਪ੍ਰੇਰਣਾ ਹੈ ਜੋ ਸਿਵਲ ਸਰਵਿਸ ਵਿੱਚ ਜਾਣਾ ਚਾਹੁੰਦੇ ਹਨ।

What do you feel about this post?

0%
like

Like

0%
love

Love

0%
happy

Happy

0%
haha

Haha

0%
sad

Sad

0%
angry

Angry

Leave a Reply

Your email address will not be published. Required fields are marked *