ਚੋਰੀ ਦੇ ਝੂਠੇ ਦੋਸ਼ਾਂ ਅਤੇ ਪੁਲਿਸੀ ਦਬਾਅ ਤੋਂ ਡਰੇ ਨੌਜਵਾਨ ਨੇ ਕੀਤੀ ਖੁਦਕੁਸ਼ੀ, ਅੰਮ੍ਰਿਤਸਰ ਵਿੱਚ ਪਰਿਵਾਰ ਦਾ ਰੋਸ
ਅੰਮ੍ਰਿਤਸਰ ਦੀ ਬਾਬਾ ਦੀਪ ਸਿੰਘ ਕਾਲੋਨੀ ਵਿੱਚ 18–19 ਸਾਲਾ ਨੌਜਵਾਨ ਸੱਤਿਮ ਕੁਮਾਰ ਵੱਲੋਂ ਖੁਦਕੁਸ਼ੀ ਕਰਨ ਦੀ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਨੌਜਵਾਨ ‘ਤੇ ਉਸਦੇ ਮਾਲਕ ਵੱਲੋਂ ਚੋਰੀ ਦੇ ਝੂਠੇ ਇਲਜ਼ਾਮ ਲਗਾਏ ਗਏ ਸਨ, ਜਿਸ ਕਾਰਨ ਉਹ ਮਾਨਸਿਕ ਤਣਾਅ ਅਤੇ ਡਿਪਰੈਸ਼ਨ ਵਿੱਚ ਚਲਾ ਗਿਆ।
ਪਰਿਵਾਰ ਮੁਤਾਬਕ ਸੱਤਿਮ ਕੁਮਾਰ ਪੜ੍ਹਾਈ ਦੇ ਨਾਲ ਪਾਰਟ-ਟਾਈਮ ਕੰਮ ਕਰਦਾ ਸੀ ਅਤੇ ਆਪਣੇ ਪਿਤਾ ਦੀ ਮਦਦ ਕਰਦਾ ਸੀ। ਦੱਸਿਆ ਗਿਆ ਹੈ ਕਿ ਕੰਮ ਵਾਲੀ ਥਾਂ ‘ਤੇ ਪੈਸਿਆਂ ਅਤੇ ਗਹਿਣਿਆਂ ਦੀ ਚੋਰੀ ਦੇ ਮਾਮਲੇ ਵਿੱਚ ਉਸਦਾ ਨਾਮ ਆਉਣ ਤੋਂ ਬਾਅਦ ਪੁਲਿਸ ਨੇ ਉਸਨੂੰ ਪੁੱਛਗਿੱਛ ਲਈ ਬੁਲਾਇਆ, ਜਿੱਥੇ ਉਸ ‘ਤੇ ਮਾਨਸਿਕ ਦਬਾਅ ਬਣਿਆ। ਇਸ ਕਾਰਨ ਨੌਜਵਾਨ ਕਾਫ਼ੀ ਡਰਿਆ ਹੋਇਆ ਸੀ।
ਪਰਿਵਾਰ ਨੇ ਕਿਹਾ ਕਿ ਨੌਜਵਾਨ ਕੋਈ ਸੁਸਾਈਡ ਨੋਟ ਨਹੀਂ ਛੱਡ ਕੇ ਗਿਆ, ਪਰ ਮਾਲਕ ਅਤੇ ਹੋਰ ਲੋਕਾਂ ਦੀ ਕਾਰਵਾਈ ਨੇ ਉਸਨੂੰ ਇਸ ਹੱਦ ਤੱਕ ਤੋੜ ਦਿੱਤਾ ਕਿ ਉਸਨੇ ਖੁਦਕੁਸ਼ੀ ਵਰਗਾ ਕਦਮ ਚੁੱਕ ਲਿਆ। ਇਨਸਾਫ ਦੀ ਮੰਗ ਨੂੰ ਲੈ ਕੇ ਪਰਿਵਾਰ ਅਤੇ ਇਲਾਕਾ ਵਾਸੀਆਂ ਵੱਲੋਂ ਰੋਸ ਵੀ ਕੀਤਾ ਗਿਆ।
ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖੋਂ ਗੰਭੀਰ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਸ ਵਿਅਕਤੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ, ਉਸ ਦੀ ਭੂਮਿਕਾ ਦੀ ਵੀ ਜਾਂਚ ਹੋਵੇਗੀ।
What do you feel about this post?
Like
Love
Happy
Haha
Sad
