ਦੋਰਾਹਾ ਵਿਖੇ ਹੋਇਆ ਇਨਕਾਊਂਟਰ ਮਾਮਲੇ ਚ ਲੁੜੀਂਦਾ ਮੁਲਜ਼ਮ ਅਤੇ ਉਸਦਾ ਸਾਥੀ ਕਾਬੂ ਐਸਐਚ ਓ ਦੋਰਾਹਾ ਬਾਲ ਬਾਲ ਬਚਿਆ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਐਸਪੀ ਪਵਨਜੀਤ ਚੌਧਰੀ ਨੇ ਦੱਸਿਆ ਕਿ ਦੋਰਾਹਾ ਪੁਲਿਸ ਨੂੰ ਇੱਕ ਆਰੋਪੀ ਦੀ ਭਾਲ ਸੀ ਜਿਸ ਬਾਰੇ ਪੁਲਿਸ ਨੂੰ ਸੂਚਨਾ ਮਿਲੀ ਜਿਸ ਤੇ ਪੁਲਿਸ ਨੇ ਦੋਰਾਹਾ ਤੋਂ ਛਾਉਣੀ ਰੋਡ ਵੱਲ ਸਕੋਰਪੀਓ ਗੱਡੀ ਚ ਆਉਂਦੇ ਆਰੋਪੀ ਨੂੰ ਘੇਰ ਲਿਆ ਆਰੋਪੀ ਨੇ ਭੱਜਣ ਲਈ ਪੁਲਿਸ ਦੀ ਗੱਡੀ ਚ ਆਪਣੀ ਗੱਡੀ ਮਾਰੀ ਅਤੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚੋਂ ਦੋ ਗੋਲੀਆਂ ਪੁਲਿਸ ਦੀ ਗੱਡੀ ਤੇ ਲੱਗੀਆਂ ਤੇ ਇੱਕ ਗੋਲੀ ਐਸਐਚ ਓ ਆਕਾਸ਼ ਦੱਤ ਦੀ ਛਾਤੀ ਤੇ ਲੱਗੀ ਬਚਾ ਰਿਹਾ ਕਿ ਉਹਨਾਂ ਨੇ ਬੁਲੇਟ ਪ੍ਰੂਫ ਜੈਕਟ ਪਾਈ ਹੋਈ ਸੀ ਉੱਥੇ ਹੀ ਜਵਾਬੀ ਕਾਰਵਾਈ ਦੇ ਵਿੱਚ ਮੁੱਖ ਆਰੋਪੀ ਦੇ ਵੀ ਗੋਲੀ ਲੱਗੀ ਅਤੇ ਉਹ ਜ਼ਖਮੀ ਹੋ ਗਿਆ ਪੁਲਿਸ ਨੇ ਉਸ ਨੂੰ ਸਾਥੀ ਸਮੇਤ ਕਾਬੂ ਕਰ ਲਿਆ


