ਖਨੌਰੀ ਵਿੱਚ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ: ਆਪਰੇਸ਼ਨ ਪੁਹਾਰ ਤਹਿਤ 3 ਦਿਨਾਂ ਸਖ਼ਤ ਚੈਕਿੰਗ, ਭਗੌੜੇ ਅਪਰਾਧੀਆਂ ਦੀ ਤਲਾਸ਼

PUNJAB

ਪੰਜਾਬ ਪੁਲਿਸ ਨੇ ਖਨੌਰੀ ਇਲਾਕੇ ਵਿੱਚ ਅਪਰਾਧੀਆਂ ਖ਼ਿਲਾਫ਼ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆਪਰੇਸ਼ਨ ਪੁਹਾਰ ਤਹਿਤ ਇੰਸਪੈਕਟਰ ਸੁਖਦੀਪ ਸਿੰਘ, ਐਸਐਚਓ ਥਾਣਾ ਖਨੌਰੀ ਦੀ ਅਗਵਾਈ ਹੇਠ ਖਨੌਰੀ ਬੱਸ ਸਟੈਂਡ ਅਤੇ ਥਾਣੇ ਦੇ ਆਲੇ-ਦੁਆਲੇ ਸਖ਼ਤ ਚੈਕਿੰਗ ਕੀਤੀ ਗਈ।

ਪੁਲਿਸ ਟੀਮ ਵੱਲੋਂ ਭਗੌੜੇ ਅਤੇ ਪੀਓ (Proclaimed Offenders) ਅਪਰਾਧੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਇਲਾਕੇ ਵਿੱਚ ਕਾਨੂੰਨ-ਵਿਵਸਥਾ ਹੋਰ ਮਜ਼ਬੂਤ ਕੀਤੀ ਜਾ ਸਕੇ।

ਇਸ ਮੌਕੇ ਇੰਸਪੈਕਟਰ ਸੁਖਦੀਪ ਸਿੰਘ ਨੇ ਦੱਸਿਆ ਕਿ ਡੀਜੀਪੀ ਪੰਜਾਬ ਅਤੇ ਐਸਐਸਪੀ ਸੰਗਰੂਰ ਸਰਤਾਜ ਸਿੰਘ ਚਹਿਲ ਦੇ ਹੁਕਮਾਂ ਅਨੁਸਾਰ ਇਹ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਲਗਾਤਾਰ ਤਿੰਨ ਦਿਨਾਂ ਤੱਕ ਜਾਰੀ ਰਹੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਛੱਡਿਆ ਨਹੀਂ ਜਾਵੇਗਾ।

What do you feel about this post?

0%
like

Like

0%
love

Love

0%
happy

Happy

0%
haha

Haha

0%
sad

Sad

0%
angry

Angry

Leave a Reply

Your email address will not be published. Required fields are marked *