ਇੰਸਟਾਗ੍ਰਾਮ ‘ਤੇ ਹੋਏ ਪਿਆਰ, ਵਿਆਹ ਅਤੇ ਫਿਰ ਕੈਨੇਡਾ ਜਾਣ ਮਗਰੋਂ ਰਿਸ਼ਤਾ ਤੋੜੇ ਜਾਣ ਦੇ ਮਾਮਲੇ ਵਿੱਚ ਗੁਰਦਾਸਪੁਰ ਦੇ ਇੱਕ ਪਰਿਵਾਰ ਨੇ ਕੈਮਰੇ ਸਾਹਮਣੇ ਆ ਕੇ ਗੰਭੀਰ ਆਰੋਪ ਲਗਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਵਾਂਗ ਮੰਨੀ ਗਈ ਲੜਕੀ ਨੇ ਵਿਆਹ ਤੋਂ ਬਾਅਦ ਕੈਨੇਡਾ ਜਾਣ ਲਈ ਲਗਭਗ 20 ਲੱਖ ਰੁਪਏ ਖਰਚ ਕਰਵਾਏ, ਪਰ ਵਿਦੇਸ਼ ਪਹੁੰਚਦੇ ਹੀ ਸਾਰਾ ਰਿਸ਼ਤਾ ਤੋੜ ਦਿੱਤਾ। ਮਾਮਲਾ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਅੱਬਲ ਖੈਰ ਦੇ ਰਹਿਣ ਵਾਲੇ ਸਾਹਿਲ ਗਿੱਲ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਮੁਸਕਾਨ ਮੱਕੜ ਨਾਲ ਜੁੜਿਆ ਹੈ। ਦੋਵਾਂ ਦੀ ਜਾਣ-ਪਛਾਣ ਇੰਸਟਾਗ੍ਰਾਮ ਰਾਹੀਂ ਹੋਈ, ਜੋ ਬਾਅਦ ਵਿੱਚ ਪਿਆਰ ਵਿੱਚ ਬਦਲ ਗਈ। ਪਰਿਵਾਰ ਮੁਤਾਬਕ, ਦੋਵਾਂ ਨੇ ਚਰਚ ਵਿੱਚ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਅਤੇ ਇਸਦਾ ਸਰਕਾਰੀ ਸਰਟੀਫਿਕੇਟ ਵੀ ਡੀਸੀ ਗੁਰਦਾਸਪੁਰ ਵੱਲੋਂ ਜਾਰੀ ਹੋਇਆ। ਲੜਕੇ ਦੀ ਮਾਂ ਅਮਰਜੀਤ ਗਿੱਲ ਨੇ ਦੱਸਿਆ ਕਿ ਵਿਆਹ ਦੇ ਅਗਲੇ ਹੀ ਦਿਨ ਲੜਕੀ ਆਪਣੀ ਮਾਂ ਨਾਲ ਫਾਜ਼ਿਲਕਾ ਵਾਪਸ ਚਲੀ ਗਈ ਅਤੇ ਕਿਹਾ ਕਿ ਜਦੋਂ ਦੋਵੇਂ ਕੈਨੇਡਾ ਸੈਟਲ ਹੋ ਜਾਣਗੇ ਤਾਂ ਇਕੱਠੇ ਵੱਡੀ ਪਾਰਟੀ ਕਰਾਂਗੇ। ਪਰਿਵਾਰ ਦਾ ਦੋਸ਼ ਹੈ ਕਿ ਕੈਨੇਡਾ ਜਾਣ ਲਈ ਲੜਕੀ ਦੀ ਯੂਨੀਵਰਸਿਟੀ ਫੀਸ, ਏਜੰਟ ਫੀਸ ਅਤੇ ਹੋਰ ਖਰਚਿਆਂ ਵਾਸਤੇ ਉਨ੍ਹਾਂ ਨੇ ਲਗਭਗ 20 ਲੱਖ ਰੁਪਏ ਦਾ ਬੰਦੋਬਸਤ ਕੀਤਾ। ਇਸ ਲਈ ਪਰਿਵਾਰ ਨੇ ਦੋ ਕਿੱਲੇ ਜ਼ਮੀਨ ‘ਤੇ 9 ਲੱਖ ਦਾ ਕਰਜ਼ਾ ਲਿਆ, 5.80 ਲੱਖ ਦਾ ਗੋਲਡ ਲੋਨ ਕਰਵਾਇਆ, 4.50 ਲੱਖ ਦਾ ਬਜਾਜ ਫਾਇਨੈਂਸ ਲੋਨ ਲਿਆ ਅਤੇ ਕੁਝ ਰਕਮ ਰਿਸ਼ਤੇਦਾਰਾਂ ਤੋਂ ਉਧਾਰ ਲਈ। ਪਰਿਵਾਰ ਮੁਤਾਬਕ, ਜਿਵੇਂ ਹੀ ਮੁਸਕਾਨ ਕੈਨੇਡਾ ਪਹੁੰਚੀ, ਉਸ ਨੇ ਸਾਹਿਲ ਨਾਲ ਗੱਲ ਕਰਨੀ ਬੰਦ ਕਰ ਦਿੱਤੀ। ਇਸ ਮਾਮਲੇ ਸਬੰਧੀ 27 ਦਸੰਬਰ 2023 ਨੂੰ ਗੁਰਦਾਸਪੁਰ ਪੁਲਿਸ ਨੇ ਅਮਰਜੀਤ ਗਿੱਲ ਦੇ ਬਿਆਨਾਂ ‘ਤੇ ਮੁਸਕਾਨ ਮੱਕੜ, ਉਸਦੀ ਮਾਂ ਸ਼ਾਲੂ ਮੱਕੜ ਅਤੇ ਪਿਤਾ ਰਕੇਸ਼ ਕੁਮਾਰ ਮੱਕੜ ਖ਼ਿਲਾਫ਼ ਕੇਸ ਦਰਜ ਕੀਤਾ। ਹਾਲਾਂਕਿ 19 ਜਨਵਰੀ 2026 ਨੂੰ ਲੜਕੀ ਅਤੇ ਉਸਦੇ ਪਰਿਵਾਰ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ। ਲੜਕੇ ਦਾ ਪਰਿਵਾਰ ਕਹਿੰਦਾ ਹੈ ਕਿ ਨਾ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ ਅਤੇ ਨਾ ਹੀ ਉਨ੍ਹਾਂ ਦੀ 20 ਲੱਖ ਰੁਪਏ ਦੀ ਰਕਮ ਵਾਪਸ ਆਈ ਹੈ। ਹੁਣ ਪਰਿਵਾਰ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ।

PUNJAB

ਇੰਸਟਾਗ੍ਰਾਮ ‘ਤੇ ਹੋਏ ਪਿਆਰ, ਵਿਆਹ ਅਤੇ ਫਿਰ ਕੈਨੇਡਾ ਜਾਣ ਮਗਰੋਂ ਰਿਸ਼ਤਾ ਤੋੜੇ ਜਾਣ ਦੇ ਮਾਮਲੇ ਵਿੱਚ ਗੁਰਦਾਸਪੁਰ ਦੇ ਇੱਕ ਪਰਿਵਾਰ ਨੇ ਕੈਮਰੇ ਸਾਹਮਣੇ ਆ ਕੇ ਗੰਭੀਰ ਆਰੋਪ ਲਗਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਵਾਂਗ ਮੰਨੀ ਗਈ ਲੜਕੀ ਨੇ ਵਿਆਹ ਤੋਂ ਬਾਅਦ ਕੈਨੇਡਾ ਜਾਣ ਲਈ ਲਗਭਗ 20 ਲੱਖ ਰੁਪਏ ਖਰਚ ਕਰਵਾਏ, ਪਰ ਵਿਦੇਸ਼ ਪਹੁੰਚਦੇ ਹੀ ਸਾਰਾ ਰਿਸ਼ਤਾ ਤੋੜ ਦਿੱਤਾ।

ਮਾਮਲਾ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਅੱਬਲ ਖੈਰ ਦੇ ਰਹਿਣ ਵਾਲੇ ਸਾਹਿਲ ਗਿੱਲ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਮੁਸਕਾਨ ਮੱਕੜ ਨਾਲ ਜੁੜਿਆ ਹੈ। ਦੋਵਾਂ ਦੀ ਜਾਣ-ਪਛਾਣ ਇੰਸਟਾਗ੍ਰਾਮ ਰਾਹੀਂ ਹੋਈ, ਜੋ ਬਾਅਦ ਵਿੱਚ ਪਿਆਰ ਵਿੱਚ ਬਦਲ ਗਈ। ਪਰਿਵਾਰ ਮੁਤਾਬਕ, ਦੋਵਾਂ ਨੇ ਚਰਚ ਵਿੱਚ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਅਤੇ ਇਸਦਾ ਸਰਕਾਰੀ ਸਰਟੀਫਿਕੇਟ ਵੀ ਡੀਸੀ ਗੁਰਦਾਸਪੁਰ ਵੱਲੋਂ ਜਾਰੀ ਹੋਇਆ।

ਲੜਕੇ ਦੀ ਮਾਂ ਅਮਰਜੀਤ ਗਿੱਲ ਨੇ ਦੱਸਿਆ ਕਿ ਵਿਆਹ ਦੇ ਅਗਲੇ ਹੀ ਦਿਨ ਲੜਕੀ ਆਪਣੀ ਮਾਂ ਨਾਲ ਫਾਜ਼ਿਲਕਾ ਵਾਪਸ ਚਲੀ ਗਈ ਅਤੇ ਕਿਹਾ ਕਿ ਜਦੋਂ ਦੋਵੇਂ ਕੈਨੇਡਾ ਸੈਟਲ ਹੋ ਜਾਣਗੇ ਤਾਂ ਇਕੱਠੇ ਵੱਡੀ ਪਾਰਟੀ ਕਰਾਂਗੇ। ਪਰਿਵਾਰ ਦਾ ਦੋਸ਼ ਹੈ ਕਿ ਕੈਨੇਡਾ ਜਾਣ ਲਈ ਲੜਕੀ ਦੀ ਯੂਨੀਵਰਸਿਟੀ ਫੀਸ, ਏਜੰਟ ਫੀਸ ਅਤੇ ਹੋਰ ਖਰਚਿਆਂ ਵਾਸਤੇ ਉਨ੍ਹਾਂ ਨੇ ਲਗਭਗ 20 ਲੱਖ ਰੁਪਏ ਦਾ ਬੰਦੋਬਸਤ ਕੀਤਾ।

ਇਸ ਲਈ ਪਰਿਵਾਰ ਨੇ ਦੋ ਕਿੱਲੇ ਜ਼ਮੀਨ ‘ਤੇ 9 ਲੱਖ ਦਾ ਕਰਜ਼ਾ ਲਿਆ, 5.80 ਲੱਖ ਦਾ ਗੋਲਡ ਲੋਨ ਕਰਵਾਇਆ, 4.50 ਲੱਖ ਦਾ ਬਜਾਜ ਫਾਇਨੈਂਸ ਲੋਨ ਲਿਆ ਅਤੇ ਕੁਝ ਰਕਮ ਰਿਸ਼ਤੇਦਾਰਾਂ ਤੋਂ ਉਧਾਰ ਲਈ। ਪਰਿਵਾਰ ਮੁਤਾਬਕ, ਜਿਵੇਂ ਹੀ ਮੁਸਕਾਨ ਕੈਨੇਡਾ ਪਹੁੰਚੀ, ਉਸ ਨੇ ਸਾਹਿਲ ਨਾਲ ਗੱਲ ਕਰਨੀ ਬੰਦ ਕਰ ਦਿੱਤੀ।

ਇਸ ਮਾਮਲੇ ਸਬੰਧੀ 27 ਦਸੰਬਰ 2023 ਨੂੰ ਗੁਰਦਾਸਪੁਰ ਪੁਲਿਸ ਨੇ ਅਮਰਜੀਤ ਗਿੱਲ ਦੇ ਬਿਆਨਾਂ ‘ਤੇ ਮੁਸਕਾਨ ਮੱਕੜ, ਉਸਦੀ ਮਾਂ ਸ਼ਾਲੂ ਮੱਕੜ ਅਤੇ ਪਿਤਾ ਰਕੇਸ਼ ਕੁਮਾਰ ਮੱਕੜ ਖ਼ਿਲਾਫ਼ ਕੇਸ ਦਰਜ ਕੀਤਾ। ਹਾਲਾਂਕਿ 19 ਜਨਵਰੀ 2026 ਨੂੰ ਲੜਕੀ ਅਤੇ ਉਸਦੇ ਪਰਿਵਾਰ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ।

ਲੜਕੇ ਦਾ ਪਰਿਵਾਰ ਕਹਿੰਦਾ ਹੈ ਕਿ ਨਾ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ ਅਤੇ ਨਾ ਹੀ ਉਨ੍ਹਾਂ ਦੀ 20 ਲੱਖ ਰੁਪਏ ਦੀ ਰਕਮ ਵਾਪਸ ਆਈ ਹੈ। ਹੁਣ ਪਰਿਵਾਰ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ।

What do you feel about this post?

0%
like

Like

0%
love

Love

0%
happy

Happy

0%
haha

Haha

0%
sad

Sad

0%
angry

Angry

Leave a Reply

Your email address will not be published. Required fields are marked *