ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਦੀ ਵਰਦੀ ਵਿੱਚ ਵੱਡੀ ਤਬਦੀਲੀ, ਹੁਣ ਦੋ ਰੰਗਾਂ ਵਿੱਚ ਨਜ਼ਰ ਆਵੇਗੀ ਸੁਰੱਖਿਆ ਸੇਵਾ

PUNJAB

ਸਿੱਖਾਂ ਦੇ ਕੇਂਦਰੀ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਵਿੱਚ ਸੇਵਾਦਾਰਾਂ ਦੀ ਵਰਦੀ ਨੂੰ ਲੈ ਕੇ ਇੱਕ ਅਹਿਮ ਅਤੇ ਜ਼ਰੂਰੀ ਤਬਦੀਲੀ ਕੀਤੀ ਗਈ ਹੈ। ਹੁਣ ਸ੍ਰੀ ਦਰਬਾਰ ਸਾਹਿਬ ਵਿਖੇ ਸੁਰੱਖਿਆ ਸੇਵਾ ਦਲ ਦੇ ਸੇਵਾਦਾਰ ਦੋ ਵੱਖ-ਵੱਖ ਰੰਗਾਂ—ਪੀਲ਼ੇ ਅਤੇ ਗੂੜੇ ਨੀਲੇ—ਦੀ ਵਰਦੀ ਵਿੱਚ ਆਪਣੀ ਸੇਵਾ ਨਿਭਾਉਂਦੇ ਨਜ਼ਰ ਆਉਣਗੇ। ਇਹ ਨਵੀਂ ਪ੍ਰਣਾਲੀ ਅਧੀਨ ਸੇਵਾਦਾਰ ਹਫ਼ਤੇ ਵਿੱਚ ਦੋ-ਦੋ ਦਿਨ ਵਾਰੀ ਸਿਰ ਇਹ ਵਰਦੀਆਂ ਪਹਿਨਣਗੇ। ਨਵੀਂ ਵਰਦੀ ਦੇ ਤਹਿਤ ਜੇਕਰ ਸੇਵਾਦਾਰ ਪੀਲ਼ੀ ਵਰਦੀ ਪਹਿਨੇਗਾ ਤਾਂ ਉਸ ਦੀ ਦਸਤਾਰ ਨੀਲੇ ਰੰਗ ਦੀ ਹੋਵੇਗੀ ਅਤੇ ਜੇਕਰ ਵਰਦੀ ਨੀਲੀ ਹੋਵੇਗੀ ਤਾਂ ਦਸਤਾਰ ਪੀਲ਼ੀ ਰੱਖੀ ਜਾਵੇਗੀ। ਇਸ ਨਾਲ ਸੇਵਾਦਾਰਾਂ ਦੀ ਪਹਿਚਾਣ ਹੋਰ ਵੀ ਸਪਸ਼ਟ ਹੋਵੇਗੀ ਅਤੇ ਉਨ੍ਹਾਂ


ਦੀ ਦਿਖ ਵਿੱਚ ਦਰਸ਼ਨਿਕ ਸੁੰਦਰਤਾ ਵਧੇਗੀ। ਵਰਦੀ ਦੇ ਦੋਵੇਂ ਪਾਸੇ ਮੋਢਿਆਂ ਉੱਤੇ ਖੰਡਿਆਂ ਦੀ ਸੁੰਦਰ ਘੜ੍ਹਾਈ ਕੀਤੀ ਗਈ ਹੈ, ਜਦਕਿ ਛਾਤੀ ਉੱਤੇ ‘ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ’ ਲਿਖਿਆ ਗਿਆ ਹੈ। ਇਸ ਦੇ ਨਾਲ ਸੇਵਾਦਾਰ ਚਿੱਟੇ ਰੰਗ ਦਾ ਹਜ਼ੂਰੀਆ ਵੀ ਪਹਿਨਣਗੇ। ਕਮਰਕੱਸੇ ਦੇ ਰੂਪ ਵਿੱਚ ਕੱਪੜੇ ਦੀਆਂ ਵਿਸ਼ੇਸ਼ ਪੇਟੀਆਂ (ਬੈਲਟਾਂ) ਅਤੇ ਦਸਤਾਰਾਂ ਉੱਤੇ ਸਜਾਉਣ ਲਈ ਖੰਡੇ ਵੀ ਦਿੱਤੇ ਜਾ ਰਹੇ ਹਨ। ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਹੈ ਕਿ ਬਹੁਤੇ ਸੇਵਾਦਾਰਾਂ ਨੂੰ ਨਵੀਆਂ ਵਰਦੀਆਂ ਵੰਡੀਆਂ ਜਾ ਚੁੱਕੀਆਂ ਹਨ ਅਤੇ ਜਿਨ੍ਹਾਂ ਨੂੰ ਹਾਲੇ ਨਹੀਂ ਮਿਲੀਆਂ, ਉਨ੍ਹਾਂ ਨੂੰ ਵੀ ਜਲਦ ਹੀ ਉਪਲਬਧ ਕਰਵਾ ਦਿੱਤੀਆਂ ਜਾਣਗੀਆਂ। ਇਸ ਤਬਦੀਲੀ ਨਾਲ ਸੇਵਾਦਾਰਾਂ ਦੀ ਦਿਖ ਹੋਰ ਵੀ ਪ੍ਰਭਾਵਸ਼ਾਲੀ ਹੋਵੇਗੀ ਅਤੇ ਸੰਗਤਾਂ ਵਿੱਚ ਇੱਕ ਸਧਾਰਨ, ਸੁਚੱਜਾ ਅਤੇ ਅਨੁਸ਼ਾਸ਼ਿਤ ਸੰਦੇਸ਼ ਜਾਵੇਗਾ।

What do you feel about this post?

0%
like

Like

0%
love

Love

0%
happy

Happy

0%
haha

Haha

0%
sad

Sad

0%
angry

Angry

Leave a Reply

Your email address will not be published. Required fields are marked *