ਅੰਮ੍ਰਿਤਸਰ: ਇੰਦਰਾ ਕਲੋਨੀ ਵਿੱਚ ਬੁਜ਼ੁਰਗ ਮਹਿਲਾ ਦਾ ਨਿਰਮਮ ਕਤਲ, ਕਿਰਾਏਦਾਰਾਂ ’ਤੇ ਸ਼ੱਕ, ਪੁਲਿਸ ਜਾਂਚ ਤੇਜ਼
ਅੰਮ੍ਰਿਤਸਰ ਦੇ ਮਜੀਠਾ ਰੋਡ ਸਥਿਤ ਇੰਦਰਾ ਕਲੋਨੀ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ 65–70 ਸਾਲਾ ਬੁਜ਼ੁਰਗ ਮਹਿਲਾ ਵੀਨਾ ਰਾਣੀ ਦਾ ਤੇਜ਼ਧਾਰ ਹਥਿਆਰ ਨਾਲ ਨਿਰਮਮ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਲਾਸ਼ ਘਰ ਅੰਦਰ ਖੂਨ ਨਾਲ ਲਥਪਥ ਹਾਲਤ ਵਿੱਚ ਮਿਲੀ, ਜਦਕਿ ਘਰ ਦਾ ਸਮਾਨ ਵੀ ਖਿਲਰਿਆ ਹੋਇਆ ਸੀ, ਜਿਸ ਨਾਲ ਲੁੱਟ ਦੀ ਨੀਅਤ ਨਾਲ ਕਤਲ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਪਰਿਵਾਰ ਨੇ ਦੱਸਿਆ ਕਿ ਘਰ ਵਿੱਚ ਪਿਛਲੇ ਡੇਢ–ਦੋ ਸਾਲਾਂ ਤੋਂ ਦੋ ਨੌਜਵਾਨ ਕਿਰਾਏਦਾਰ ਵਜੋਂ ਰਹਿ ਰਹੇ ਸਨ, ਜਿਨ੍ਹਾਂ ’ਤੇ ਗਹਿਰਾ ਸ਼ੱਕ ਹੈ। ਦੋਸ਼ ਹੈ ਕਿ ਪਾਰਟੀ ਦੇ ਬਹਾਨੇ ਘਰ ਦੇ ਇਕ ਮੈਂਬਰ ਨੂੰ ਬੇਹੋਸ਼ ਕੀਤਾ ਗਿਆ ਅਤੇ ਰਾਤ ਦੇ ਸਮੇਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਘਟਨਾ ਤੋਂ ਬਾਅਦ ਦੋਵੇਂ ਨੌਜਵਾਨ ਮੌਕੇ ਤੋਂ ਫਰਾਰ ਹਨ।
ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ। ਏਡੀਸੀਪੀ ਸਿਟੀ-2 ਨੇ ਕਿਹਾ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਹੋ ਰਹੀ ਹੈ ਅਤੇ ਸ਼ੱਕੀਆਂ ਦੀ ਤਲਾਸ਼ ਜਾਰੀ ਹੈ। ਇਮਪਰੂਵਮੈਂਟ ਟਰਸਟ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਨੇ ਘਟਨਾ ’ਤੇ ਚਿੰਤਾ ਜਤਾਉਂਦਿਆਂ ਕਿਰਾਏਦਾਰ ਰੱਖਣ ਤੋਂ ਪਹਿਲਾਂ ਪੂਰੀ ਤਸਦੀਕ ਦੀ ਲੋੜ ’ਤੇ ਜ਼ੋਰ ਦਿੱਤਾ। ਪੀੜਤ ਪਰਿਵਾਰ ਨੇ ਦੋਸ਼ੀਆਂ ਦੀ ਤੁਰੰਤ ਗਿਰਫ਼ਤਾਰੀ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।
What do you feel about this post?
Like
Love
Happy
Haha
Sad
