ਇੰਸਟਾਗ੍ਰਾਮ ‘ਤੇ ਹੋਏ ਪਿਆਰ, ਵਿਆਹ ਅਤੇ ਫਿਰ ਕੈਨੇਡਾ ਜਾਣ ਮਗਰੋਂ ਰਿਸ਼ਤਾ ਤੋੜੇ ਜਾਣ ਦੇ ਮਾਮਲੇ ਵਿੱਚ ਗੁਰਦਾਸਪੁਰ ਦੇ ਇੱਕ ਪਰਿਵਾਰ ਨੇ ਕੈਮਰੇ ਸਾਹਮਣੇ ਆ ਕੇ ਗੰਭੀਰ ਆਰੋਪ ਲਗਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਵਾਂਗ ਮੰਨੀ ਗਈ ਲੜਕੀ ਨੇ ਵਿਆਹ ਤੋਂ ਬਾਅਦ ਕੈਨੇਡਾ ਜਾਣ ਲਈ ਲਗਭਗ 20 ਲੱਖ ਰੁਪਏ ਖਰਚ ਕਰਵਾਏ, ਪਰ ਵਿਦੇਸ਼ ਪਹੁੰਚਦੇ ਹੀ ਸਾਰਾ ਰਿਸ਼ਤਾ ਤੋੜ ਦਿੱਤਾ। ਮਾਮਲਾ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਅੱਬਲ ਖੈਰ ਦੇ ਰਹਿਣ ਵਾਲੇ ਸਾਹਿਲ ਗਿੱਲ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਮੁਸਕਾਨ ਮੱਕੜ ਨਾਲ ਜੁੜਿਆ ਹੈ। ਦੋਵਾਂ ਦੀ ਜਾਣ-ਪਛਾਣ ਇੰਸਟਾਗ੍ਰਾਮ ਰਾਹੀਂ ਹੋਈ, ਜੋ ਬਾਅਦ ਵਿੱਚ ਪਿਆਰ ਵਿੱਚ ਬਦਲ ਗਈ। ਪਰਿਵਾਰ ਮੁਤਾਬਕ, ਦੋਵਾਂ ਨੇ ਚਰਚ ਵਿੱਚ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਅਤੇ ਇਸਦਾ ਸਰਕਾਰੀ ਸਰਟੀਫਿਕੇਟ ਵੀ ਡੀਸੀ ਗੁਰਦਾਸਪੁਰ ਵੱਲੋਂ ਜਾਰੀ ਹੋਇਆ। ਲੜਕੇ ਦੀ ਮਾਂ ਅਮਰਜੀਤ ਗਿੱਲ ਨੇ ਦੱਸਿਆ ਕਿ ਵਿਆਹ ਦੇ ਅਗਲੇ ਹੀ ਦਿਨ ਲੜਕੀ ਆਪਣੀ ਮਾਂ ਨਾਲ ਫਾਜ਼ਿਲਕਾ ਵਾਪਸ ਚਲੀ ਗਈ ਅਤੇ ਕਿਹਾ ਕਿ ਜਦੋਂ ਦੋਵੇਂ ਕੈਨੇਡਾ ਸੈਟਲ ਹੋ ਜਾਣਗੇ ਤਾਂ ਇਕੱਠੇ ਵੱਡੀ ਪਾਰਟੀ ਕਰਾਂਗੇ। ਪਰਿਵਾਰ ਦਾ ਦੋਸ਼ ਹੈ ਕਿ ਕੈਨੇਡਾ ਜਾਣ ਲਈ ਲੜਕੀ ਦੀ ਯੂਨੀਵਰਸਿਟੀ ਫੀਸ, ਏਜੰਟ ਫੀਸ ਅਤੇ ਹੋਰ ਖਰਚਿਆਂ ਵਾਸਤੇ ਉਨ੍ਹਾਂ ਨੇ ਲਗਭਗ 20 ਲੱਖ ਰੁਪਏ ਦਾ ਬੰਦੋਬਸਤ ਕੀਤਾ। ਇਸ ਲਈ ਪਰਿਵਾਰ ਨੇ ਦੋ ਕਿੱਲੇ ਜ਼ਮੀਨ ‘ਤੇ 9 ਲੱਖ ਦਾ ਕਰਜ਼ਾ ਲਿਆ, 5.80 ਲੱਖ ਦਾ ਗੋਲਡ ਲੋਨ ਕਰਵਾਇਆ, 4.50 ਲੱਖ ਦਾ ਬਜਾਜ ਫਾਇਨੈਂਸ ਲੋਨ ਲਿਆ ਅਤੇ ਕੁਝ ਰਕਮ ਰਿਸ਼ਤੇਦਾਰਾਂ ਤੋਂ ਉਧਾਰ ਲਈ। ਪਰਿਵਾਰ ਮੁਤਾਬਕ, ਜਿਵੇਂ ਹੀ ਮੁਸਕਾਨ ਕੈਨੇਡਾ ਪਹੁੰਚੀ, ਉਸ ਨੇ ਸਾਹਿਲ ਨਾਲ ਗੱਲ ਕਰਨੀ ਬੰਦ ਕਰ ਦਿੱਤੀ। ਇਸ ਮਾਮਲੇ ਸਬੰਧੀ 27 ਦਸੰਬਰ 2023 ਨੂੰ ਗੁਰਦਾਸਪੁਰ ਪੁਲਿਸ ਨੇ ਅਮਰਜੀਤ ਗਿੱਲ ਦੇ ਬਿਆਨਾਂ ‘ਤੇ ਮੁਸਕਾਨ ਮੱਕੜ, ਉਸਦੀ ਮਾਂ ਸ਼ਾਲੂ ਮੱਕੜ ਅਤੇ ਪਿਤਾ ਰਕੇਸ਼ ਕੁਮਾਰ ਮੱਕੜ ਖ਼ਿਲਾਫ਼ ਕੇਸ ਦਰਜ ਕੀਤਾ। ਹਾਲਾਂਕਿ 19 ਜਨਵਰੀ 2026 ਨੂੰ ਲੜਕੀ ਅਤੇ ਉਸਦੇ ਪਰਿਵਾਰ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ। ਲੜਕੇ ਦਾ ਪਰਿਵਾਰ ਕਹਿੰਦਾ ਹੈ ਕਿ ਨਾ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ ਅਤੇ ਨਾ ਹੀ ਉਨ੍ਹਾਂ ਦੀ 20 ਲੱਖ ਰੁਪਏ ਦੀ ਰਕਮ ਵਾਪਸ ਆਈ ਹੈ। ਹੁਣ ਪਰਿਵਾਰ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ।

ਇੰਸਟਾਗ੍ਰਾਮ ‘ਤੇ ਹੋਏ ਪਿਆਰ, ਵਿਆਹ ਅਤੇ ਫਿਰ ਕੈਨੇਡਾ ਜਾਣ ਮਗਰੋਂ ਰਿਸ਼ਤਾ ਤੋੜੇ ਜਾਣ ਦੇ ਮਾਮਲੇ ਵਿੱਚ ਗੁਰਦਾਸਪੁਰ ਦੇ ਇੱਕ ਪਰਿਵਾਰ ਨੇ ਕੈਮਰੇ ਸਾਹਮਣੇ ਆ ਕੇ ਗੰਭੀਰ ਆਰੋਪ ਲਗਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਵਾਂਗ ਮੰਨੀ ਗਈ ਲੜਕੀ ਨੇ ਵਿਆਹ ਤੋਂ ਬਾਅਦ ਕੈਨੇਡਾ ਜਾਣ ਲਈ ਲਗਭਗ 20 ਲੱਖ ਰੁਪਏ ਖਰਚ ਕਰਵਾਏ, ਪਰ […]

Continue Reading

ਸੰਤ ਸੀਚੇਵਾਲ ਦੀ ਸੰਸਦ ‘ਚ ਵੱਡੀ ਮੰਗ: ਸਕੂਲਾਂ ਵਿੱਚ ਵਾਤਾਵਰਣ ਬਣੇ ਲਾਜ਼ਮੀ ਵਿਸ਼ਾ

ਰਾਜ ਸਭਾ ਮੈਂਬਰ ਅਤੇ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਸਦ ਦੇ ਉੱਚ ਸਦਨ ਵਿੱਚ ਇੱਕ ਅਹਿਮ ਮੁੱਦਾ ਉਠਾਉਂਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੇਸ਼ ਦੇ ਸਾਰੇ ਸਕੂਲਾਂ ਵਿੱਚ ਵਾਤਾਵਰਣ ਨੂੰ ਲਾਜ਼ਮੀ ਵਿਸ਼ੇ ਵਜੋਂ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਵਾਤਾਵਰਣ ਸੁਰੱਖਿਆ ਦੀ ਸਿੱਖਿਆ ਬਚਪਨ ਤੋਂ ਹੀ ਦਿੱਤੀ ਜਾਵੇਗੀ ਤਾਂ […]

Continue Reading

 ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਦੀ ਵਰਦੀ ਵਿੱਚ ਵੱਡੀ ਤਬਦੀਲੀ, ਹੁਣ ਦੋ ਰੰਗਾਂ ਵਿੱਚ ਨਜ਼ਰ ਆਵੇਗੀ ਸੁਰੱਖਿਆ ਸੇਵਾ

ਸਿੱਖਾਂ ਦੇ ਕੇਂਦਰੀ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਵਿੱਚ ਸੇਵਾਦਾਰਾਂ ਦੀ ਵਰਦੀ ਨੂੰ ਲੈ ਕੇ ਇੱਕ ਅਹਿਮ ਅਤੇ ਜ਼ਰੂਰੀ ਤਬਦੀਲੀ ਕੀਤੀ ਗਈ ਹੈ। ਹੁਣ ਸ੍ਰੀ ਦਰਬਾਰ ਸਾਹਿਬ ਵਿਖੇ ਸੁਰੱਖਿਆ ਸੇਵਾ ਦਲ ਦੇ ਸੇਵਾਦਾਰ ਦੋ ਵੱਖ-ਵੱਖ ਰੰਗਾਂ—ਪੀਲ਼ੇ ਅਤੇ ਗੂੜੇ ਨੀਲੇ—ਦੀ ਵਰਦੀ ਵਿੱਚ ਆਪਣੀ ਸੇਵਾ ਨਿਭਾਉਂਦੇ ਨਜ਼ਰ ਆਉਣਗੇ। ਇਹ ਨਵੀਂ ਪ੍ਰਣਾਲੀ ਅਧੀਨ ਸੇਵਾਦਾਰ ਹਫ਼ਤੇ ਵਿੱਚ ਦੋ-ਦੋ ਦਿਨ […]

Continue Reading

ਅੰਮ੍ਰਿਤਸਰ ‘ਚ ਪੈਸਿਆਂ ਦੇ ਝਗੜੇ ਨੇ ਲਿਆ ਖੂਨੀ ਰੂਪ: 8 ਮਹੀਨੇ ਦੀ ਗਰਭਵਤੀ ਭੈਣ ‘ਤੇ ਸਾਲਿਆਂ ਵੱਲੋਂ ਹਮਲੇ ਦੇ ਗੰਭੀਰ ਦੋਸ਼

ਅੰਮ੍ਰਿਤਸਰ ਤੋਂ ਇੱਕ ਬਹੁਤ ਹੀ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਜੀਜੇ ਅਤੇ ਸਾਲਿਆਂ ਵਿਚਕਾਰ ਝਗੜਾ ਹਿੰਸਕ ਰੂਪ ਧਾਰ ਗਿਆ। ਪੀੜਤ ਜੀਜੇ ਦਾ ਦੋਸ਼ ਹੈ ਕਿ ਉਸਦੇ ਸਾਲਿਆਂ ਨੇ ਪਹਿਲਾਂ ਉਸ ਨਾਲ ਗਾਲੀ-ਗਲੋਚ ਕੀਤੀ ਅਤੇ ਫਿਰ ਉਸਦੀ ਕੁੱਟਮਾਰ ਕੀਤੀ। ਇਸ ਤੋਂ ਵੀ ਵੱਧ ਗੰਭੀਰ ਇਲਜ਼ਾਮ ਇਹ ਹੈ ਕਿ ਉਸਦੀ […]

Continue Reading

ਨਾਭਾ ਬੱਸ ਸਟੈਂਡ ਨੇੜੇ ਭਿਆਨਕ ਸੜਕ ਹਾਦਸਾ, ਸਕਰੈਪ ਨਾਲ ਭਰੀ ਟਰਾਲੀ ਦੀ ਟਰੱਕ ਨਾਲ ਟੱਕਰ; ਲੋਕਾਂ ਦਾ ਸਪੀਡ ਬ੍ਰੇਕਰਾਂ ਲਈ ਰੋਸ

ਨਾਭਾ ਬੱਸ ਸਟੈਂਡ ਨੇੜੇ ਭਿਆਨਕ ਸੜਕ ਹਾਦਸਾ, ਸਕਰੈਪ ਨਾਲ ਭਰੀ ਟਰਾਲੀ ਦੀ ਟਰੱਕ ਨਾਲ ਟੱਕਰ; ਲੋਕਾਂ ਦਾ ਸਪੀਡ ਬ੍ਰੇਕਰਾਂ ਲਈ ਰੋਸ

Continue Reading

ਬਰਨਾਲਾ ਦੇ ਪਿੰਡ ਢਿਲਵਾਂ ਵਿੱਚ ਘਰ ’ਤੇ ਕਬਜ਼ੇ ਦੀ ਕੋਸ਼ਿਸ਼, ਹਥਿਆਰਬੰਦ ਹਮਲਾ; ਔਰਤ ਸਮੇਤ ਦੋ ਜ਼ਖ਼ਮੀ

ਬਰਨਾਲਾ ਦੇ ਪਿੰਡ ਢਿਲਵਾਂ ਵਿੱਚ ਘਰ ’ਤੇ ਕਬਜ਼ੇ ਦੀ ਕੋਸ਼ਿਸ਼, ਹਥਿਆਰਬੰਦ ਹਮਲਾ; ਔਰਤ ਸਮੇਤ ਦੋ ਜ਼ਖ਼ਮੀ ਬਰਨਾਲਾ / ਤਪਾ ਮੰਡੀਪੰਜਾਬ ਵਿੱਚ ਵਧ ਰਹੀ ਗੁੰਡਾਗਰਦੀ ਦਾ ਇੱਕ ਹੋਰ ਗੰਭੀਰ ਮਾਮਲਾ ਬਰਨਾਲਾ ਜ਼ਿਲ੍ਹੇ ਦੇ ਤਪਾ ਮੰਡੀ ਅਧੀਨ ਪੈਂਦੇ ਪਿੰਡ ਢਿਲਵਾਂ ਤੋਂ ਸਾਹਮਣੇ ਆਇਆ ਹੈ, ਜਿੱਥੇ ਹਥਿਆਰਬੰਦ ਲੋਕਾਂ ਵੱਲੋਂ ਇੱਕ ਗਰੀਬ ਪਰਿਵਾਰ ਦੇ ਘਰ ’ਤੇ ਜ਼ਬਰਦਸਤੀ ਕਬਜ਼ਾ ਕਰਨ […]

Continue Reading

जालंधर देहाती पुलिस की बड़ी कार्रवाई: नकोदर में फायरिंग साजिश नाकाम, जबरन वसूली केस में दो आरोपी मुठभेड़ के बाद गिरफ्तार

जालंधर देहाती पुलिस की बड़ी कार्रवाई: नकोदर में फायरिंग साजिश नाकाम, जबरन वसूली केस में दो आरोपी मुठभेड़ के बाद गिरफ्तार फोकस कीवर्ड: जालंधर देहाती पुलिस, नकोदर फायरिंग मामला, जबरन वसूली केस, पुलिस मुठभेड़, गोल्डी बराड़ गैंग जालंधर, 4 फरवरी 2026पंजाब में संगठित अपराध के खिलाफ चल रही सख्त कार्रवाई के तहत जालंधर देहाती पुलिस […]

Continue Reading

खन्ना GT रोड पर भीषण टक्कर: खराब खड़ी पिकअप बनी हादसे की वजह, तीन कारें क्षतिग्रस्त”

खन्ना के जीटी रोड पर लिबड़ा के पास बीच सड़क पर खराब खड़ी महिंद्रा पिकअप की वजह से बड़ा सड़क हादसा हो गया। पिकअप को बचाने के चक्कर में एक के बाद एक तीन कारें आपस में टकरा गईं। टक्कर इतनी तेज थी कि तीनों गाड़ियां बुरी तरह क्षतिग्रस्त हो गईं, लेकिन राहत की बात […]

Continue Reading

“ਅੰਮ੍ਰਿਤਸਰ ਦਿਹਾਤੀ ’ਚ ਵੱਡੀ ਨਾਕਾਬੰਦੀ: 30 ਥਾਵਾਂ ’ਤੇ ਸਖ਼ਤ ਚੈਕਿੰਗ”

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੱਜ ਜੰਡਿਆਲਾ ਟੂਲ ਪਲਾਜ਼ਾ ਅਤੇ ਆਸ-ਪਾਸ ਦੇ ਕਈ ਪਿੰਡਾਂ ਵਿੱਚ ਸਪੈਸ਼ਲ ਨਾਕਾਬੰਦੀ ਕਰਕੇ ਵਾਹਨਾਂ ਦੀ ਸਖ਼ਤ ਚੈਕਿੰਗ ਕੀਤੀ। ਕਰੀਬ 25 ਤੋਂ 30 ਥਾਵਾਂ ’ਤੇ ਨਾਕੇ ਲਗਾਏ ਗਏ, ਜਿੱਥੇ ਪੁਲਿਸ ਨੇ ਗੱਡੀਆਂ ਦੇ ਦਸਤਾਵੇਜ਼ ਚੈੱਕ ਕੀਤੇ ਅਤੇ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਕੀਤੀ। ਇਸ ਮੁਹਿੰਮ ਦਾ ਮਕਸਦ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਅਪਰਾਧਿਕ ਤੱਤਾਂ […]

Continue Reading

“ਹੈਲਥ ਮੰਤਰੀ ਦੇ ਨਾਂ ’ਤੇ ਫਰਜ਼ੀ ਕਾਲ: ਅੰਮ੍ਰਿਤਸਰ ਤੋਂ ਦੋਸ਼ੀ ਗ੍ਰਿਫ਼ਤਾਰ”

ਅੰਮ੍ਰਿਤਸਰ ਪੁਲਿਸ ਨੇ ਹੈਲਥ ਮਿਨਿਸਟਰ ਪੰਜਾਬ ਡਾ. ਬਲਬੀਰ ਸਿੰਘ ਦੇ ਨਾਂ ’ਤੇ ਫਰਜ਼ੀ ਕਾਲ ਕਰਕੇ ਸਿਵਲ ਹਸਪਤਾਲ ਪ੍ਰਸ਼ਾਸਨ ’ਤੇ ਦਬਾਅ ਬਣਾਉਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਆਰੋਪੀ ਦੀ ਪਛਾਣ ਹਰਜੀਤ ਸਿੰਘ (57), ਵਾਸੀ ਗੁਰਬਖ਼ਸ਼ ਨਗਰ, ਅੰਮ੍ਰਿਤਸਰ ਵਜੋਂ ਹੋਈ ਹੈ, ਜੋ ਪੇਸ਼ੇ ਤੋਂ ਪ੍ਰਾਈਵੇਟ ਡਰਾਈਵਰ ਹੈ ਅਤੇ ਪੰਜਵੀਂ ਤੱਕ ਪੜ੍ਹਿਆ ਹੋਇਆ ਹੈ। ਮਾਮਲਾ ਉਸ ਵੇਲੇ […]

Continue Reading