ਭਾਰਤ ਵਿੱਚ ਸੋਨੇ ਦੀ ਕੀਮਤ ਲਗਾਤਾਰ ਵਧ ਰਹੀ ਹੈ ਅਤੇ ਹੁਣ ਸੋਨੇ ਨੇ ਨਵਾਂ ਰਿਕਾਰਡ ਬਣਾ ਲਿਆ ਹੈ। ਮਾਰਕੀਟ ਮਾਹਿਰਾਂ ਦਾ ਕਹਿਣਾ ਹੈ ਕਿ ਗਲੋਬਲ ਮਾਰਕੀਟ ਵਿੱਚ ਅਸਥਿਰਤਾ ਅਤੇ ਜੰਗ ਦੇ ਹਾਲਾਤਾਂ ਕਾਰਨ ਨਿਵੇਸ਼ਕ ਸੋਨੇ ਵਿੱਚ ਪੈਸਾ ਲਗਾ ਰਹੇ ਹਨ।
ਜਦੋਂ ਵੀ ਮਾਰਕੀਟ ਵਿੱਚ ਅਸਥਿਰਤਾ ਹੁੰਦੀ ਹੈ ਤਾਂ ਲੋਕ ਸੋਨੇ ਨੂੰ ਸਭ ਤੋਂ ਸੁਰੱਖਿਅਤ ਨਿਵੇਸ਼ ਮੰਨਦੇ ਹਨ। ਇਸ ਕਾਰਨ ਸੋਨੇ ਦੀ ਮੰਗ ਵਧਦੀ ਹੈ ਅਤੇ ਕੀਮਤ ਵੀ ਵਧ ਜਾਂਦੀ ਹੈ।
ਜੁਹੈਲਰਾਂ ਦਾ ਕਹਿਣਾ ਹੈ ਕਿ ਵਿਆਹਾਂ ਦਾ ਸੀਜ਼ਨ ਆਉਣ ਕਾਰਨ ਵੀ ਸੋਨੇ ਦੀ ਮੰਗ ਵਧ ਸਕਦੀ ਹੈ। ਹਾਲਾਂਕਿ ਆਮ ਲੋਕਾਂ ਲਈ ਸੋਨਾ ਖਰੀਦਣਾ ਹੁਣ ਮਹਿੰਗਾ ਹੋ ਗਿਆ ਹੈ।
ਮਾਹਿਰਾਂ ਦੇ ਅਨੁਸਾਰ ਜੇ ਅੰਤਰਰਾਸ਼ਟਰੀ ਮਾਰਕੀਟ ਵਿੱਚ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਸੋਨੇ ਦੀ ਕੀਮਤ ਹੋਰ ਵੀ ਵਧ ਸਕਦੀ ਹੈ।


























