ਲੁਧਿਆਣਾ ‘ਚ ਭਿਆਨਕ ਸੜਕ ਹਾਦਸਾ: ਤੇਜ਼ ਰਫ਼ਤਾਰ ਥਾਰ ਡਿਵਾਈਡਰ ਨਾਲ ਟਕਰਾਈ, 3 ਗੰਭੀਰ ਜਖਮੀ

0
4

ਲੁਧਿਆਣਾ ਦੇ ਪਖੋਵਾਲ ਰੋਡ ‘ਤੇ ਮੰਗਲਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਨੇ ਇਲਾਕੇ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ। ਦਾਦ ਪਿੰਡ ਦੇ ਨੇੜੇ ਇੱਕ ਚਿੱਟੇ ਰੰਗ ਦੀ ਥਾਰ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ ਅਤੇ ਕਈ ਵਾਰ ਪਲਟਣ ਤੋਂ ਬਾਅਦ ਸੜਕ ‘ਤੇ ਹੀ ਉਲਟੀ ਹੋ ਗਈ।

ਅੱਖੀਂ ਦੇਖਣ ਵਾਲਿਆਂ ਮੁਤਾਬਕ, ਗੱਡੀ ਬਹੁਤ ਤੇਜ਼ ਰਫ਼ਤਾਰ ਵਿੱਚ ਸੀ ਅਤੇ ਫੂਲਾ ਵਾਲੇ ਚੌਂਕ ਤੋਂ ਲਾਲਤੋਂ ਵੱਲ ਜਾ ਰਹੀ ਸੀ। ਜਿਵੇਂ ਹੀ ਗੱਡੀ ਦਾਦ ਪਿੰਡ ਦੇ ਮੈਨ ਰੋਡ ‘ਤੇ ਪਹੁੰਚੀ, ਡਰਾਈਵਰ ਤੋਂ ਕੰਟਰੋਲ ਖੋ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਦੇ ਦੋ ਟਾਇਰ ਥਾਂ ‘ਤੇ ਹੀ ਟੁੱਟ ਕੇ ਵੱਖ ਹੋ ਗਏ ਅਤੇ ਗੱਡੀ ਦੇ ਭਾਰੀ ਨੁਕਸਾਨ ਹੋਇਆ।

ਹਾਦਸੇ ਵੇਲੇ ਗੱਡੀ ਵਿੱਚ 2 ਤੋਂ 3 ਵਿਅਕਤੀ ਸਵਾਰ ਸਨ, ਜੋ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਰਾਹਗੀਰਾਂ ਨੇ ਤੁਰੰਤ ਮਦਦ ਕਰਦੇ ਹੋਏ ਜਖਮੀਆਂ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਅਤੇ ਨੇੜਲੇ ਹਸਪਤਾਲ ਪਹੁੰਚਾਇਆ। ਡਾਕਟਰਾਂ ਦੇ ਅਨੁਸਾਰ ਜਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਹਾਦਸੇ ਕਾਰਨ ਕੁਝ ਸਮੇਂ ਲਈ ਇਲਾਕੇ ਵਿੱਚ ਜਾਮ ਦੀ ਸਥਿਤੀ ਬਣ ਗਈ ਸੀ। ਸੂਚਨਾ ਮਿਲਣ ‘ਤੇ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਨੁਕਸਾਨੀ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਜਖਮੀਆਂ ਦੇ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ।

ਫਿਲਹਾਲ ਸੜਕ ਤੋਂ ਮਲਬਾ ਹਟਾ ਕੇ ਟ੍ਰੈਫਿਕ ਨੂੰ ਮੁੜ ਸਧਾਰਨ ਕਰ ਦਿੱਤਾ ਗਿਆ ਹੈ।

What do you feel about this post?

0%
like

Like

0%
love

Love

0%
happy

Happy

0%
haha

Haha

0%
sad

Sad

0%
angry

Angry

LEAVE A REPLY

Please enter your comment!
Please enter your name here