Saturday, March 14, 2026
spot_imgspot_imgspot_img
HomePUNJAB“ਅੰਮ੍ਰਿਤਸਰ ਦਿਹਾਤੀ ’ਚ ਵੱਡੀ ਨਾਕਾਬੰਦੀ: 30 ਥਾਵਾਂ ’ਤੇ ਸਖ਼ਤ ਚੈਕਿੰਗ”

“ਅੰਮ੍ਰਿਤਸਰ ਦਿਹਾਤੀ ’ਚ ਵੱਡੀ ਨਾਕਾਬੰਦੀ: 30 ਥਾਵਾਂ ’ਤੇ ਸਖ਼ਤ ਚੈਕਿੰਗ”

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੱਜ ਜੰਡਿਆਲਾ ਟੂਲ ਪਲਾਜ਼ਾ ਅਤੇ ਆਸ-ਪਾਸ ਦੇ ਕਈ ਪਿੰਡਾਂ ਵਿੱਚ ਸਪੈਸ਼ਲ ਨਾਕਾਬੰਦੀ ਕਰਕੇ ਵਾਹਨਾਂ ਦੀ ਸਖ਼ਤ ਚੈਕਿੰਗ ਕੀਤੀ। ਕਰੀਬ 25 ਤੋਂ 30 ਥਾਵਾਂ ’ਤੇ ਨਾਕੇ ਲਗਾਏ ਗਏ, ਜਿੱਥੇ ਪੁਲਿਸ ਨੇ ਗੱਡੀਆਂ ਦੇ ਦਸਤਾਵੇਜ਼ ਚੈੱਕ ਕੀਤੇ ਅਤੇ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਕੀਤੀ। ਇਸ ਮੁਹਿੰਮ ਦਾ ਮਕਸਦ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਅਪਰਾਧਿਕ ਤੱਤਾਂ ’ਤੇ ਨਕੇਲ ਕੱਸਣਾ ਹੈ।

ਐੱਸਪੀ ਹੈਡਕੁਆਰਟਰ ਤੇਜਬੀਰ ਸਿੰਘ ਹੁੰਦਲ ਨੇ ਦੱਸਿਆ ਕਿ ਪੁਲਿਸ ਨੇ “ਜ਼ੀਰੋ ਟਾਲਰੈਂਸ” ਨੀਤੀ ਅਪਣਾਈ ਹੋਈ ਹੈ ਅਤੇ ਮਜੀਠਾ ਇਲਾਕੇ ਨੂੰ ਖ਼ਾਸ ਤੌਰ ’ਤੇ ਸੀਲ ਕਰਕੇ ਵੱਖ-ਵੱਖ ਪੁਆਇੰਟਾਂ ’ਤੇ ਚੈਕਿੰਗ ਕੀਤੀ ਜਾ ਰਹੀ ਹੈ।

ਇਸਦੇ ਨਾਲ ਹੀ ਪਿੰਡਾਂ ਵਿੱਚ ਐਂਟੀ-ਗੈਂਗਸਟਰ ਅਤੇ ਨਸ਼ਾ ਵਿਰੋਧੀ ਅਨਾਉਂਸਮੈਂਟਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਹਨ ਅਤੇ ਸਕੂਲਾਂ ਵਿੱਚ ਬੱਚਿਆਂ ਨੂੰ ਮਾੜੀ ਸੰਗਤ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ।

ਪੁਲਿਸ ਮੁਤਾਬਕ ਆਮ ਲੋਕ ਇਸ ਮੁਹਿੰਮ ਦਾ ਪੂਰਾ ਸਹਿਯੋਗ ਦੇ ਰਹੇ ਹਨ, ਜਿਸ ਨਾਲ ਇਲਾਕੇ ਵਿੱਚ ਕਾਨੂੰਨ-ਵਿਵਸਥਾ ਹੋਰ ਮਜ਼ਬੂਤ ਹੋ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments